English Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Assamese

Books

Zephaniah Chapters

1 ਯਹੋਵਾਹ ਦੀ ਬਾਣੀ ਜੋ ਸਫ਼ਨਯਾਹ ਕੋਲ ਆਈ। ਉਹ ਕੂਸ਼ੀ ਦਾ ਪੁੱਤ੍ਰ ਗਦਲਯਾਹ ਦਾ ਪੋਤ੍ਰਾ, ਅਮਰਯਾਹ ਦਾ ਪੜਪੋਤਾ ਸੀ ਜੋ ਹਿਜ਼ਕੀਯਾਹ ਦਾ ਪੁੱਤ੍ਰ ਸੀ, ਯਹੂਦਾਹ ਦੇ ਪਾਤਸ਼ਾਹ ਅਮੋਨ ਦੇ ਪੁੱਤ੍ਰ ਯੋਸ਼ੀਯਾਹ ਦੇ ਦਿਨਾਂ ਵਿੱਚ।।
2 ਮੈਂ ਜ਼ਮੀਨ ਦੇ ਉੱਤੋਂ ਸਭ ਕੁਝ ਉੱਕਾ ਹੀ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ।
3 ਮੈਂ ਆਦਮੀ ਅਤੇ ਡੰਗਰ ਨੂੰ ਮਿਟਾ ਦਿਆਂਗਾ, ਮੈਂ ਅਕਾਸ਼ ਦੇ ਪੰਛੀਆਂ ਨੂੰ ਅਤੇ ਸਮੁੰਦਰ ਦੀਆਂ ਮੱਛੀਆਂ ਨੂੰ, ਠੋਕਰਾਂ ਨੂੰ ਦੁਸ਼ਟਾਂ ਸਣੇ ਮਿਟਾ ਦਿਆਂਗਾ, ਅਤੇ ਮੈਂ ਆਦਮੀ ਨੂੰ ਜ਼ਮੀਨ ਦੇ ਉੱਤੋਂ ਕੱਟ ਸੁੱਟਾਂਗਾ, ਯਹੋਵਾਹ ਦਾ ਵਾਕ ਹੈ।
4 ਮੈਂ ਆਪਣਾ ਹੱਥ ਯਹੂਦਾਹ ਉੱਤੇ, ਅਤੇ ਯਰੂਸ਼ਲਮ ਦੇ ਸਾਰਿਆਂ ਵਾਸੀਆਂ ਉੱਤੇ ਚੁੱਕਾਂਗਾ, ਅਤੇ ਏਸ ਅਸਥਾਨ ਤੋਂ ਬਆਲ ਦੇ ਬਕੀਏ ਨੂੰ ਕੱਟ ਦਿਆਂਗਾ, ਨਾਲੇ ਪੁਜਾਰੀਆਂ ਦੇ ਨਾਮ ਨੂੰ ਜਾਜਕਾਂ ਸਣੇ।
5 ਓਹਨਾਂ ਨੂੰ ਵੀ ਜੋ ਛੱਤਾ ਉੱਤੇ ਅਕਾਸ਼ ਦੀ ਸੈਨਾ ਅੱਗੇ ਮੱਥਾ ਟੇਕਦੇ ਹਨ, ਜੋ ਯਹੋਵਾਹ ਅੱਗੇ ਮੱਥਾ ਟੇਕਦੇ ਅਤੇ ਸੌਂਹ ਖਾਂਦੇ ਹਨ, ਨਾਲੇ ਮਲਕਾਮ ਦੀ ਸੌਂਹ ਵੀ ਖਾਂਦੇ ਹਨ,
6 ਅਤੇ ਓਹਨਾਂ ਨੂੰ ਜੋ ਯਹੋਵਾਹ ਦੇ ਪਿੱਛੇ ਜਾਣ ਤੋਂ ਫਿਰ ਗਏ, ਅਤੇ ਨਾ ਯਹੋਵਾਹ ਦੇ ਤਾਲਿਬ ਹਨ, ਨਾ ਉਹ ਦੀ ਸਲਾਹ ਪੁੱਛਦੇ ਹਨ।।
7 ਪ੍ਰਭੁ ਯਹੋਵਾਹ ਦੇ ਹਜ਼ੂਰ ਚੁੱਪ ਰਹੁ, ਯਹੋਵਾਹ ਦਾ ਦਿਨ ਨੇੜੇ ਹੈ, ਯਹੋਵਾਹ ਨੇ ਇੱਕ ਬਲੀ ਤਿਆਰ ਕੀਤੀ, ਉਹ ਨੇ ਆਪਣੇ ਪਰਾਹੁਣਿਆਂ ਨੂੰ ਪਵਿੱਤਰ ਕੀਤਾ।
8 ਯਹੋਵਾਹ ਦੀ ਬਲੀ ਦੇ ਦਿਨ ਇਉਂ ਹੋਵੇਗਾ, ਕਿ ਮੈਂ ਸਰਦਾਰਾਂ ਨੂੰ, ਪਾਤਸ਼ਾਹ ਦੇ ਪੁੱਤ੍ਰਾਂ ਨੂੰ, ਅਤੇ ਸਾਰਿਆਂ ਨੂੰ ਜਿਨ੍ਹਾਂ ਨੇ ਪਰਦੇਸ ਦੇ ਕੱਪੜੇ ਪਹਿਨੇ ਹੋਏ ਸਨ ਸਜ਼ਾ ਦਿਆਂਗਾ।
9 ਉਸ ਦਿਨ ਮੈਂ ਓਹਨਾਂ ਸਾਰਿਆਂ ਨੂੰ ਸਜ਼ਾ ਦਿਆਂਗਾ, ਜੋ ਸਰਦਲ ਦੇ ਉੱਤੋਂ ਟੱਪਕਦੇ ਹਨ, ਜੋ ਆਪਣੇ ਮਾਲਕ ਦੇ ਘਰ ਨੂੰ ਅਨ੍ਹੇਰ ਅਤੇ ਛਲ ਨਾਲ ਭਰ ਦਿੰਦੇ ਹਨ।।
10 ਉਸ ਦਿਨ ਇਉਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਮੱਛੀ-ਫਾਟਕ ਤੋਂ ਦੁਹਾਈ ਦੀ ਅਵਾਜ਼ ਹੋਵੇਗੀ, ਦੂਜੇ ਮਹੱਲੇ ਤੋਂ ਸਿਆਪਾ, ਅਤੇ ਟਿੱਲਿਆਂ ਤੋਂ ਵੱਡਾ ਧੜਾਕਾ ਹੋਵੇਗਾ।
11 ਹੇ ਮਕਤੇਸ਼ ਦੇ ਵਾਸਿਓ, ਸਿਆਪਾ ਕਰੋ! ਕਿਉਂ ਜੋ ਸਾਰੇ ਵਪਾਰੀ ਮੁਕਾਏ ਗਏ, ਚਾਂਦੀ ਦੇ ਸਾਰੇ ਚੁੱਕਣ ਵਾਲੇ ਕੱਟੇ ਗਏ।
12 ਉਸ ਸਮੇਂ ਇਉਂ ਹੋਵੇਗਾ, ਕਿ ਮੈਂ ਦੀਵੇ ਲੈ ਕੇ ਯਰੂਸ਼ਲਮ ਦੀ ਤਲਾਸ਼ੀ ਲਵਾਂਗਾ, ਅਤੇ ਓਹਨਾਂ ਆਦਮੀਆਂ ਨੂੰ ਸਜ਼ਾ ਦਿਆਂਗਾ ਜਿਨ੍ਹਾਂ ਨੇ ਆਪਣਾ ਫੋਗ ਰੱਖ ਛੱਡਿਆ ਹੈ, ਜੋ ਆਪਣੇ ਮਨਾਂ ਵਿੱਚ ਕਹਿੰਦੇ ਹਨ, ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ ਕਰੇਗਾ।
13 ਓਹਨਾਂ ਦਾ ਧਨ ਲੁੱਟ ਦਾ ਮਾਲ ਹੋ ਜਾਵੇਗਾ, ਓਹਨਾਂ ਦੇ ਘਰ ਵਿਰਾਨ ਹੋ ਜਾਣਗੇ। ਓਹ ਘਰ ਉਸਾਰਨਗੇ ਪਰ ਉਨ੍ਹਾਂ ਵਿੱਚ ਨਾ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਪਰ ਉਨ੍ਹਾਂ ਦੀ ਮੈ ਨਾ ਪੀਣਗੇ।।
14 ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ, ਹਾਂ ਯਹੋਵਾਹ ਦੀ ਅਵਾਜ਼ — ਸੂਰਮਾ ਉੱਥੇ ਕੁੜੱਤਣ ਨਾਲ ਚਿੱਲਾਵੇਗਾ!
15 ਉਹ ਦਿਨ ਕਹਿਰ ਦਾ ਦਿਨ ਹੈ, ਦੁਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਅਨ੍ਹੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ!
16 ਤੁਰ੍ਹੀ ਅਤੇ ਨਾਰੇ ਦਾ ਦਿਨ, ਗੜ੍ਹਾਂ ਵਾਲੇ ਸ਼ਹਿਰਾਂ ਦੇ ਵਿਰੁੱਧ ਅਰ ਉੱਚੇ ਬੁਰਜ਼ਾਂ ਦੇ ਵਿਰੁੱਧ।
17 ਮੈਂ ਆਦਮੀਆਂ ਉੱਤੇ ਖੇਚਲ ਲਿਆਵਾਂਗਾ, ਅਤੇ ਓਹ ਅੰਨ੍ਹਿਆਂ ਵਾਂਙੁ ਤੁਰਨਗੇ, ਕਿਉਂ ਜੋ ਉਨ੍ਹਾਂ ਨੇ ਯਹੋਵਾਹ ਦਾ ਪਾਪ ਕੀਤਾ, ਅਤੇ ਉਨ੍ਹਾਂ ਦਾ ਲਹੂ ਘੱਟੇ ਵਾਂਙੁ ਸੁੱਟਿਆ ਜਾਵੇਗਾ, ਅਤੇ ਉਨ੍ਹਾਂ ਦਾ ਮਾਸ ਬਿਸ਼ਟੇ ਵਾਂਙੁ।
18 ਯਹੋਵਾਹ ਦੇ ਕਹਿਰ ਦੇ ਦਿਨ ਵਿੱਚ ਨਾ ਓਹਨਾਂ ਦਾ ਸੋਨਾ ਨਾ ਓਹਨਾਂ ਦੀ ਚਾਂਦੀ ਓਹਨਾਂ ਨੂੰ ਛੁਡਾਵੇਗੀ, ਪਰ ਉਹ ਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਪੂਰਾ ਅੰਤ, ਹਾਂ, ਧਰਤੀ ਦੇ ਸਭ ਵਾਸੀਆਂ ਦਾ ਅਚਾਣਕ ਅੰਤ ਕਰ ਦੇਵੇਗਾ!।।

Zephaniah Chapters

×

Alert

×